ਸਨੌਰ 27 ਮਈ (ਸੋਨੀ ਭੜੌਂ) ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 16 ਡੀ ਚੰਡੀਗੜ੍ਹ ਦੇ ਹੋਣਹਾਰ ਵਿਦਿਆਰਥੀ ਮਨਜਿੰਦਰ ਸਿੰਘ ਸਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਕਰਨਪੁਰ ਜਿਲਾ ਪਟਿਆਲਾ ਦਾ ਜਾਗਦੇ ਰਹੋ ਕਲੱਬ,ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੇਵਕ ਜੱਥਾ ਡੇਰਾਬੱਸੀ,ਅਤੇ ਜਾਗਰੂਕਤਾ ਲਹਿਰ ਸੋਸਲ ਵੈੱਲਫੇਅਰ ਸੁਸਾਇਟੀ ਭਾਂਖਰਪੁਰ ਵੱਲੋਂ ਸਾਂਝੇ ਤੌਰ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਦਿਆਰਥੀ ਮਨਜਿੰਦਰ ਸਿੰਘ ਨੇ ਸੀ.ਬੀ.ਐਸੀ.ਸੀ. ਬੋਰਡ ਤੋਂ ਬਾਰਵੀਂ ਜਮਾਤ ਮੈਡੀਕਲ ਵਿੱਚ 93% ਨੰਬਰ ਲੈ ਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਤੇ ਆਪਣੇ ਪਿੰਡ ਕਰਨਪੁਰ ਦਾ ਨਾਮ ਰੌਸ਼ਨ ਕੀਤਾ ਹੈ। ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ,ਤੇ ਮਨਜਿੰਦਰ ਸਿੰਘ ਦਾ ਹੌਂਸਲਾ ਵਧਾਉਦੇ ਹੋਏ ਕਿਹਾ ਕਿ ਇਹੋ ਜਿਹੇ ਬੱਚੇ ਹੀ ਹਮੇਸ਼ਾ ਆਪਣੇ ਮਾਤਾ ਪਿਤਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਜਿਸ ਤੇ ਹਮੇਸ਼ਾ ਸਕੂਲ ਅਤੇ ਮਾਤਾ ਪਿਤਾ ਨੂੰ ਮਾਣ ਪ੍ਰਾਪਤ ਹੁੰਦਾ ਹੈ ਤੇ ਭਵਿੱਖ ਵਿੱਚ ਦੇਸ਼ ਦਾ ਨਾਮ ਵੀ ਰੌਸ਼ਨ ਕਰਦੇ ਹਨ। ਇਸ ਮੌਕੇ ਪਿਤਾ ਬਲਬੀਰ ਸਿੰਘ ਕਰਨਪੁਰ, ਅਰਵਿੰਦਰ ਸਿੰਘ ਖਾਲਸਾ, ਅਰਮਿੰਦਰ ਸਿੰਘ ਆਸੂ, ਦੀਪਕ ਅਤੇ ਚਰਨਜੀਤ ਸਿੰਘ ਜਾਗਦੇ ਰਹੋ ਹਾਜਰ ਸੀ।


No comments
Post a Comment